ਪੰਜਾਬ ਬੰਦ ਨੂੰ ਲੈ ਕੇ ਹੁਣ ਵੱਡੀ ਖਬਰ ਸਾਹਮਣੇ ਨਿਕਲ ਕੇ ਆ ਰਹੀ ਹੈ ਜਿੱਥੇ ਕਿ ਪੰਜਾਬ ਦੇ ਵਿੱਚ ਕਿਸਾਨਾਂ ਦੇ ਵੱਲੋਂ ਪਿਛਲੇ ਦਿਨੀ ਲਗਾਤਾਰ ਜਿਹੜਾ ਧਾਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਤੇ ਪੰਜਾਬ ਪੁਲਿਸ ਦੇ ਵੱਲੋਂ ਧੱਕੇ ਦੇ ਨਾਲ ਹੀ ਉਹਨਾਂ ਤੋਂ ਜਿਹੜਾ ਧਾਰਨਾ ਉਠਵਾ ਲਿਆ ਗਿਆ ਸੀ ਜਿਸ ਦੇ ਵਿੱਚ ਕਿ ਭਗਵੰਤ ਮਾਨ ਸਰਕਾਰ ਅਤੇ ਇਸ ਤੋਂ ਇਲਾਵਾ ਸੈਂਟਰ ਸਰਕਾਰ ਦੀ ਸ਼ਮੂਲੀਅਤ ਸੀ ਜਿਸ ਤੋਂ ਬਾਅਦ ਕਿ ਕਿਸਾਨਾਂ ਦੇ ਵਿੱਚ ਕਾਫੀ ਜਿਆਦਾ ਜਿਹੜਾ ਰੋਸ ਵੀ ਪਾਇਆ ਜਾ ਰਿਹਾ ਸੀ ਪਰ ਹੁਣ ਇਸੇ ਦੌਰਾਨ ਕਿਸਾਨ ਨੇਤਾ ਸਵਰਨ ਸਿੰਘ ਭੰਦੀਰ ਦੇ ਵੱਲੋਂ ਵੱਡਾ ਐਲਾਨ ਕਰਦਿਆਂ ਹੋਇਆਂ ਪੰਜਾਬ ਨੂੰ 7 ਮਈ ਨੂੰ ਬੰਦ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ।
ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਦੇ ਵਿੱਚ ਜਿਹੜੇ ਵੀ ਹੁਣ ਟਰੈਕ ਬਣ ਰਹੇ ਹਨ ਇਸ ਤੋਂ ਇਲਾਵਾ ਰੇਲਵੇ ਲਾਈਨਾਂ ਅਤੇ ਇਸ ਤੋਂ ਇਲਾਵਾ ਸੜਕਾਂ ਬਣ ਰਹੀਆਂ ਹਨ ਉਸ ਦਾ ਕਿਸਾਨਾਂ ਨੂੰ ਜਿਹੜੀ ਵੀ ਜਮੀਨ ਉਹਨਾਂ ਤੋਂ ਅਕਵਾਇਰ ਕੀਤੀ ਜਾ ਰਹੀ ਹੈ ਉਸ ਦਾ ਸਹੀ ਮੁਆਵਜ਼ਾ ਨਹੀਂ ਦਿੱਤਾ ਜਾ ਰਿਹਾ ਤੇ ਸਰਾਸਰ ਕਿਸਾਨਾਂ ਦੇ ਨਾਲ ਧੱਕਾ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਫਸਲਾਂ ਦੇ ਨਾਂ ਦੇ ਉੱਤੇ ਵੀ ਲਗਾਤਾਰ ਜਿਹੜਾ ਕਿਸਾਨਾਂ ਦੇ ਨਾਲ ਸੈਂਟਰ ਸਰਕਾਰ ਦੇ ਵੱਲੋਂ ਧੱਕਾ ਕੀਤਾ ਜਾ ਰਿਹਾ ਹੈ ਤੇ ਉਹਨਾਂ ਨੂੰ ਬਣਦੀ ਹੋਈ ਐਮਐਸਪੀ ਨਹੀਂ ਦਿੱਤੀ ਜਾ ਰਹੀ ਸੋ ਇਸੇ ਦੌਰਾਨ ਹੁਣ ਉਹਨਾਂ ਦੇ ਵੱਲੋਂ 7 ਮਈ ਦੇ ਲਈ ਰੇਲਵੇ ਟਰੈਕਾਂ ਨੂੰ ਬੰਦ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ ਜੀ ਹਾਂ ਰੇਲਵੇ ਟਰੈਕ ਹੁਣ 7 ਮਈ ਨੂੰ ਜਾਮ ਕਰ ਦਿੱਤੇ ਜਾਣਗੇ ਸੋ ਸਵਰਨ ਸਿੰਘ ਭੰਦੇਰ ਕਿਸਾਨ ਨੇਤਾ ਹਨ ਜੋ ਉਹਨਾਂ ਦੇ ਵੱਲੋਂ ਇਹ ਵੱਡਾ ਐਲਾਨ ਕਰ ਦਿੱਤਾ ਗਿਆ ਹੈ
ਇਸੇ ਦੌਰਾਨ ਹੁਣ ਸੱਤ ਮਈ ਨੂੰ ਜਿਹੜੇ ਵੀ ਪੰਜਾਬੀ ਆਪਣੇ ਘਰੋਂ ਨਿਕਲਣਾ ਚਾਹੁੰਦੇ ਆ ਤੇ ਆਪਣੇ ਘਰੋਂ ਨਿਕਲਣ ਤੋਂ ਪਹਿਲਾਂ ਉਹਨਾਂ ਨੂੰ ਜਰੂਰ ਸੋਚਣਾ ਚਾਹੀਦਾ ਹੈ ਕਿਉਂਕਿ ਰੇਲਵੇ ਲਾਈਨਾਂ ਨੂੰ ਜਿਹੜਾ ਆ ਉਹ ਪੂਰੀ ਤਰਹਾਂ ਦੇ ਨਾਲ ਜਾਮ ਕੀਤਾ ਜਾ ਸਕਦਾ ਹੈ ਇਸ ਤੋਂ ਇਲਾਵਾ ਸੜਕੀ ਆਵਾਜਾਈ ਦੇ ਰਿਲੇਟਡ ਅਜੇ ਤੱਕ ਕੋਈ ਵੀ ਅਪਡੇਟ ਨਹੀਂ ਆਈ ਸੋ ਸੜਕੀ ਆਵਾਜਾਈ ਵੀ ਜਿਹੜੀ ਆ ਉਹ ਕਿਸਾਨ ਨੇਤਾ ਦੇ ਦੁਆਰਾ ਅਤੇ ਕਿਸਾਨਾਂ ਦੇ ਦੁਆਰਾ ਬੰਦ ਕੀਤੀ ਜਾ ਸਕਦੀ ਹੈ। ਸੋ 7 ਮਈ ਨੂੰ ਜਿਹੜਾ ਰੇਲਵੇ ਟਰੈਕ ਨੂੰ ਤੇ ਪੂਰੀ ਤਰ੍ਹਾਂ ਜਾਮ ਕਰਨ ਦਾ ਪੰਜਾਬ ਦੇ ਵਿੱਚ ਐਲਾਨ ਕਿਸਾਨਾਂ ਦੇ ਵੱਲੋਂ ਕਰ ਦਿੱਤਾ ਗਿਆ ਹੈ ਤੇ ਪੰਜਾਬ ਬੰਦ ਦੀ ਕਾਲ ਵੀ ਜਿਹੜੀ ਹ ਉਹਨਾਂ ਦੇ ਵੱਲੋਂ ਕੀਤੀ ਗਈ ਹੈ।

Comments
Post a Comment